ਦਰਿਆ ਬਿਆਸ ਕਿਨਾਰੇ `ਵੱਖਰਾ ਬਰਾਂਡ,ਗੀਤ ਦੀ ਹੋਈ ਸ਼ੂਟਿੰਗ।
Sat 16 Nov, 2019 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 16 ਨਵੰਬਰ 2019
ਪੰਜਾਬ ਦੇ ਪ੍ਰਮੁੱਖ ਦਰਿਆ ਬਿਆਸ ਕਿਨਾਰੇ ਵੱਸੇ ਪਿੰਡ ਚੰਬਾ ਕਲਾਂ ਵਿਖੇ ਡਾਕਟਰ ਰਸਬੀਰ ਸਿੰਘ ਸੰਧੂ ਦੀ ਹਵੇਲੀ ਅਤੇ ਦਰਿਆ ਬਿਆਸ ਕਿਨਾਰੇ ਇੱਕ ਪੰਜਾਬੀ `ਵੱਖਰਾ ਬਰਾਂਡ,ਗੀਤ ਦੀ ਸ਼ੂਟਿੰਗ ਕੀਤੀ ਗਈ।ਇਸ ਗੀਤ ਦੇ ਗੀਤਕਾਰ ਤੇ ਉੱਘੇ ਗਾਇਕ ਸੰਨੀ ਉਰਦਨ ਨੇ ਸੁਰੀਲੀ ਤੇ ਦਮਦਾਰ ਰਸਭਿੰਨੀ ਅਵਾਜ਼ ਦਿੱਤੀ ਗੀਤ ਦਾ ਵੀਡੀਓ ਡਾਇਰੈਕਟਰ ਬਿਕਰਮ ਗਿੱਲ ਵੱਲੋਂ ਖੂਬਸੂਰਤ ਤੇ ਪੁਰਾਣੇ ਅਲੋਪ ਹੋ ਰਹੇ ਸਭਿਆਚਾਰ ਨੂੰ ਮੁੱਖ ਰੱਖਦੇ ਹੋਏ ਬੜ੍ਹੀ ਬਾਖੂਬੀ ਨਾਲ ਫਿਲਮਾਇਆ ਗਿਆ।ਬਿਕਰਮ ਗਿੱਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਿਰੋਲ ਸਭਿਆਚਾਰਕ ਤੇ ਘਰ ਪਰਿਵਾਰ ਵਿੱਚ ਬੈਠਕੇ ਤੇ ਦੇਖਕੇ ਸੁਣੇ ਜਾਣ ਵਾਲੇ ਗੀਤ ਦੇ ਵੀਡੀਓ ਗ੍ਰਾਫੀ ਵਿੱਚ ਅੰਜ ਮਾਡਲ ਮਿਸ ਪੂਜਾ ਪੱਟੀ,ਸੰਨੀ ਉਰਦਣ,ਯਸਪਾਲ ਭਾਸਕਰ ਮਨਜੀਤ ਸਿੰਘ ਆਦਿ ਹੰਡੇ ਹੋਏ ਅਦਾਕਾਰ ਤੇ ਸ਼ਟਿੰਗ ਕੀਤੀ ਗਈ ਗੀਤ ਦਾ ਫਿਲਮਾਕਣ ਨਾਮਵਾਰ ਡੀ.ਓ.ਪੀ.ਅਰੁਣ ਤੇਜੀ ਨੇ ਕੀਤਾ ਇਹ ਗੀਤ ਜਲਦ ਹੀ ਕੇ ਐਚ ਪੀ ਰਿਕਾਰਡਜ਼ ਕੰਪਨੀ ਵੱਲੋਂ ਰੀਲੀਜ਼ ਕੀਤਾ ਜਾਵੇਗਾ।ਗੀਤ ਦੀ ਸ਼ੂਟਿੰਗ ਦੋਰਾਨ ਪਿੰਡ ਦੇ ਸਰਪੰਚ ਮਹਿੰਦਰ ਸਿੰਘ ਚੰਬਾ ਤੋਂ ਸਮੁੱਚੀ ਪੰਚਾਇਤ ਨੇ ਪੰਜਾਬੀ ਵਿਰਸੇ ਨਾਲ ਸਬੰਧਤ ਸਾਰਾ ਆਮਘਰਾਂ ਵਿੱਚ ਵਰਤੋਂ ਵਾਲਾ ਸਾਰਾ ਸਾਜ਼ ਸਮਾਨ ਦਾ ਸਪੈਸ਼ਲ ਪ੍ਰਬੰਧ ਕੀਤਾ ਤਾਂ ਜ਼ੋ ਆਉਣ ਵਾਲ ਪੀੜੀ ਨੂੰ ਸਾਡੇ ਰਸਮੋਂ ਰਿਵਾਜ਼ ਦਾ ਪਤਾ ਲਗਦਾ ਰਹੇ।
Comments (0)
Facebook Comments (0)